ਅਜ਼ਕਿਆਲ ਸੰਧੂ ਦੀ ਪ੍ਰੇਰਿਤ ਅੰਕੁਰ ਨਰੂਲਾ ਜੀ ਨਾਲ ਮੁਲਾਕਾਤ
ਪ੍ਰੇਰਿਤ ਅੰਕੁਰ ਜੀ ਕਿਉਂ ਰੁਕੇ ?
ਦੋਸਤੋ ਜਿਵੇਂ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਖਾਂਬਰਾ ਚਰਚ ਦੇ ਪਾਸਟਰ ਪ੍ਰੇਰਿਤ ਅੰਕੁਰ ਯੂਸਫ਼ ਨਰੂਲਾ ਜੀ ਨਿਊ ਜੀਲੰਡ ਗਏ ਹੋਏ ਸੀ ਮਹਾਂ ਸਭਾ ਕਰਨ ਲਈ , ਤੇ ਓਥੇ ਮਹਾਂ ਸਭਾ ਹੋ ਤੋਂ ਬਾਅਦ ਓਥੇ ਬਾਰਿਸ਼ ਏਨੀ ਹੋਈ ਕੇ ਹੜ ਵਰਗੇ ਹਾਲਾਤ ਬਣ ਗਏ ਸੀ,ਜਿਸ ਕਰਕੇ ਓਥੇ ਦੀਆਂ ਸਾਰੀਆਂ ਹਵਾਈ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸੀ ਤੇ ਪ੍ਰੇਰਿਤ ਜੀ ਨੂੰ ਓਨੇ ਦਿਨ ਓਥੇ ਹੀ ਨਿਊ ਜੀਲੰਦ ਵਿਚ ਹੀ ਰੁਕਣਾ ਪਿਆ , ਤੇ ਜਿੱਦਾਂ ਹੀ ਹਵਾਈ ਉਡਾਣਾਂ ਮੁੜ ਚਾਲੂ ਹੋਈਆਂ ਪ੍ਰੇਰਿਤ ਜੀ ਆਪਣੇ ਪਰਿਵਾਰ ਸਮੇਤ ਵਾਪਸ ਇੰਡੀਆ ਆ ਗਏ ।
ਅਜ਼ਕੇਲ ਸੰਧੂ ਦੀ ਪ੍ਰੇਰਿਤ ਜੀ ਨਾਲ ਮੁਲਾਕਾਤ
ਤੇ ਹੁਣ ਓਹ ਇੰਡੀਆ ਵਿੱਚ ਹਨ । ਦਸ ਦਈਏ ਕੇ ਪ੍ਰੇਰਿਤ ਜੀ ਜਿੱਦਾਂ ਹੀ ਇੰਡੀਆ ਆਏ , ਓਨਾ ਦੇ ਆਤਮਿਕ ਪੁੱਤਰ ਅੰਮ੍ਰਿਤ ਸੰਧੂ ਜੀ ਆਪਣੇ ਪਰਿਵਾਰ ਸਮੇਤ ਓਹਨਾ ਨੂ ਮਿਲਣ ਲਈ ਅੱਜ ਵੀਰਵਾਰ ਖਾਂਬੜਾ ਪਹੁੰਚੇ । ਤੇ ਓਥੇ ਅੰਮ੍ਰਿਤ ਸੰਧੂ ਜੀ ਦੇ ਪੁੱਤਰ ਅਜ਼ਕੇਅਲ ਸੰਧੂ ਨੂੰ ਵੀ ਪ੍ਰੇਰਿਤ ਅੰਕੁਰ ਨਰੂਲਾ ਜੀ ਨਾਲ ਮਿਲਵਾਇਆ ਗਿਆ ਤੇ ਓਹਨਾ ਤੋਂ ਅਸ਼ੀਰਵਾਦ ਵੀ ਦਵਾਇਆ । ਜਿਸਦੀ ਤਸਵੀਰ ਤੁਸੀਂ ਵੀ ਦੇਖ ਸਕਦੇ ਹੋ ।
Post a Comment