ਜਲੰਧਰ ਰੇਡ ਤੇ ਅੰਕੁਰ ਨਰੂਲਾ ਜੀ ਦਾ ਬਿਆਨ ।
Income tax raid
ਪੰਜਾਬ ਦੇ ਸ਼ਹਿਰ ਜਲੰਧਰ ਵਿੱਚ ਪਿਛਲੇ ਦਿਨੀਂ ੨ ਵੱਡੀਆਂ ਚਰਚਾਂ ਤੇ ਮਨਿਸਟਰੀਆਂ ਵਿਚ income Tax ਵਲੋਂ ਰੇਡ ਮਾਰੀ ਗਈ ਤੇ ਜਿਸ ਵਿਚ ਜਲੰਧਰ ਦੀ ਤਾਜਪੁਰ ਚਰਚ ਤੇ ਕਪੂਰਥਲਾ ਦੀ ਖੋਜੇਵਾਲ ਚਰਚ ਸ਼ਾਮਿਲ ਹਨ । ਜਲੰਧਰ ਵਿੱਚ ਚਲ ਰਹੀਆਂ ੩ ਵੱਡੀਆਂ ਚਰਚਾਂ ਵਿੱਚੋ ੨ ਚਰਚਾਂ ਵਿਚ ਰੇਡ ਪਈ ਜਿਸ ਤੋਂ ਬਾਅਦ ਲੋਕਾਂ ਦੇ ਮਨ ਵਿਚ ਇਹ ਸ਼ੰਕਾ ਸੀ ਕੇ ਹੁਣ ਖਾਂਬਰਾ ਚਰਚ ਦੀ ਵਾਰੀ ਆਵੇਗੀ ਜਾ ਖਾਂਬਰਾ ਚਰਚ ਦੀ ਵਾਰੀ ਕਿਉਂ ਨਹੀਂ ਆਈ ? ਪ੍ਰੇਰਿਤ ਅੰਕੁਰ ਨਰੂਲਾ ਜੀ ਦਾ ਬਿਆਨ
ਤੇ ਇਸ ਤੇ ਪ੍ਰੇਰਿਤ ਅੰਕੁਰ ਨਰੂਲਾ ਜੀ ਨੇ ਲੋਕਾਂ ਨੂੰ ਜਵਾਬ ਦਿੰਦੇ ਹੋਇਆ ਕਿਹਾ ਕਿ "ਖਾਂਬਰਾਂ ਚਰਚ ਓਹਨਾ ਬੱਚਿਆਂ ਵਿੱਚੋ ਆ ਜਿਦੇ ਪੇਪਰਾਂ ਤੋਂ ਪਹਿਲਾ ਹੀ ਤਿਆਰੀ ਕਰਕੇ ਰਖਦੇ ਆ, ਖਾਂਬਰਾ ਚਰਚ ਨਾ ਕਦੇ ਟੈਂਸ਼ਨ ਲਈ ਸੀ , ਨਾ ਹੁਣ ਲੈਂਦੀ ਤੇ ਨਾ ਕਦੇ ਕਿਸੇ ਚੀਜ ਦੀ ਲਵੇਗੀ । ਜਿਹੜੀ ਤਿਆਰੀ ਲੋਕ ਮੌਕੇ ਤੇ ਕਰਦੇ ਆ ਓਹ ਮੈਂ ੧੦ ਸਾਲ ਪਹਿਲਾਂ ਹੀ ਕਰਦਾ ਆ ਰਿਹਾ ਹਾਂ,ਤੇ ਖਾਂਬਰਾ ਚਰਚ ਨੂੰ ਰੇਡਾਂ ਰੂਡਾਂ ਦਾ ਡਰ ਨਹੀਂ ਲਗਦਾ "
ਤੁਹਾਨੂੰ ਦੱਸ ਦਈਏ ਕਿ ਪ੍ਰੇਰਿਤ ਅੰਕੁਰ ਨਰੂਲਾ ਜੀ ਦੇ ਦਾਦਾ ਦੀ income Tax department ਦੇ ਹੈੱਡ ਅਫ਼ਸਰ ਰਹੇ ਹਨ ।
Post a Comment